ਪੰਜਾਬੀ ਬੋਲੀ ਨੂੰ ਬੋਲਣ ਜੋਗਾ ਰਹਿਣ ਦਿਉ !
ਮੈ ਉਹਨਾਂ ਭਾਰਤੀ ਪੰਜਾਬੀ ਵਿਦਵਾਨਾ ਨੂੰ ਨਿਹੋਰਾ ਦੇ ਰਿਹਾ ਹਾਂ ਜਿਹਨਾਂ ਨੇ ਚੁੱਪ ਰਹਿ ਕੇ ਜਾਂ ਭਾਗੀ ਬਣ ਕੇ ਪੰਜਾਬੀ ਮਾਂ ਬੋਲੀ ਦਾ ਸਤਿਆਨਾਸ ਕੀਤਾ ਹੈ! ਕਿਸੇ ਨੇ ਕਦੇ ਇਤਰਾਜ਼ ਨਹੀਂ ਕੀਤਾ ਕਿ ਪੰਜਾਬੀ ਮਾਂ ਬੋਲੀ ਨੂੰ ਹਿੰਦੀ ਤੇ ਪੰਜਾਬੀ ਦਾ ਮਿਲਗੋਭਾ ਨਾ ਬਣਾਈਏ! ਜੇ ਕਿਸੇ ਨੇ ਇਤਰਾਜ਼ ਕੀਤਾ ਭੀ ਹੋਵੇਗਾ ਤਾਂ ਉਹਨਾਂ ਵਿਦਵਾਨਾ ਦੀ ਸੁਣੀ ਨਹੀਂ ਗਈ।
ਇਹ ਬਹੁਤੇ ਪੰਜਾਬੀ ਦੇ ਵਿਦਵਾਨਾ ਨੇ ਪੰਜਾਬੀ ਵਿਚ ਹਿੰਦੀ ਦੇ ਸੰਸਕ੍ਰਿਤ ਸ਼ਬਦਾਂ ਤੋਂ ਘੜੇ ਹੋਏ ਸ਼ਬਦਾਂ ਦੀ ਖੁੱਲ੍ਹੀ ਵਰਤੋਂ ਕਰਕੇ ਪੰਜਾਬੀ ਮਾਂ ਬੋਲ਼ੀ ਦਾ ਸੱਤ ਭੰਗ ਕੀਤਾ ਹੈ।
ਇਹ ਉਰਦੂ ਤੇ ਅੰਗਰੇਜ਼ੀ ਵਾਂਗ ਪੰਜਾਬੀ ਦੇ ਤਕਨੀਕੀ ਸ਼ਬਦ ਅਸਲ ਮੂਲ ਦੀ ਬੋਲੀ ਦੇ ਕਿਉਂ ਨਹੀਂ ਵਰਤ
ਸਕਦੇ?
ਮੈ ਕਿਸੇ ਦੇ ਪੱਖਪਾਤ ਦਾ ਸ਼ਿਕਾਰ ਨਹੀਂ ਹਾਂ ਸਗੋਂ ਜੋ ਮੈ ਪੰਜਾਬੀ ਦੀ ਨਿਰੋਲ ਪਵਿੱਤਰਤਾ ਦਾ ਜ਼ਿਕਰ ਕਰ ਰਿਹਾਂ ਹਾਂ, ਇਸ ਬਾਰੇ ਇਹਨਾਂ ਵਿਦਵਾਨਾ ਨੂੰ ਤੇ ਆਪ ਸੱਭ ਨੂੰ ਅਵਾਜ਼ ਉਠਾਉਣੀ ਚਾਹੀਦੀ ਹੈ।
ਅੱਜ ਪੰਜਾਬੀ ਦਿਆਂ ਰਿਸਾਲਿਆਂ ਵਿੱਚ ਹਰ ਪੰਕਤੀ ਵਿੱਚ ਸੰਸਕ੍ਰਿਤ ਤੋਂ ਘੜੇ ਲਫ਼ਜ਼ ਵਰਤੇ ਜਾ ਰਿਹੇ ਹਨ। ਪਟਿਆਲ਼ੇ ਯੂਨੀਵਰਸਿਟੀ ਵਿੱਚ ਮੈਡੀਕਲ ਅੱਖਰਾਂ ਲਈ ਨਵੇਂ ਸ਼ਬਦ ਘੜੇ ਗਏ ਹਨ ਤੇ ਘੜੇ ਜਾ ਰਿਹੇ ਹਨ।
ਪੰਜਾਬੀ ਵਿੱਚ ਲਿਖੀਆਂ ਤਕਨੀਕੀ ਕਿਤਾਬਾਂ ਦੀ ਸ਼ਬਦਾਵਲੀ ਬਹੁਤ ਮੁਸ਼ਕਲ ਤੇ ਹਿੰਦੀ/ ਸੰਸਕ੍ਰਿਤ ਤੋਂ ਲਏ ਅੱਖਰਾਂ ਨਾਲ ਭਰਪੂਰ ਹੈ। ਮੈ ਬਹੁਤ ਚੰਗੀ ਤਰਾਂਹ ਸੰਸਕ੍ਰਿਤ ਤੇ ਹਿੰਦੀ ਨੂੰ ਜਾਣਦਾ ਹਾਂ ਤੇ ਮੈ ਸਾਰੇ ਵੇਦ ਤੇ ਸਿਮ੍ਰਤੀਆਂ ਸੰਸਕ੍ਰਿਤ ਵਿੱਚ ਪੜ੍ਹੀਆਂ ਹਨ। ਅੱਜ ਦੀ ਹਿੰਦੀ ਤਾਂ ਹਿੰਦੀ ਬੋਲਣ ਵਾਲੇ ਭੀ ਨਹੀਂ ਸੱਮਝ ਸਕਦੇ।
ਸਾਡੀ ਪੰਜਾਬੀ ਬੋਲੀ ਦਾ ਲਹਿੰਦੇ ਪੰਜਾਬ ਦੀ ਪੰਜਾਬੀ ਨਾਲ ਭੀ ਸੰਬੰਧ ਹੈ। ਅੱਜ ਉਹ ਸਾਡੀ ਲਿਖੀ ਹੋਈ ਪੰਜਾਬੀ ਨੂੰ ਸੱਮਝਣ ਤੋਂ ਅਸਮਰਥ ਹਨ। ਪੋਠੋਹਾਰੀ ਤੇ ਮੁਲਤਾਨੀ ਪੰਜਾਬੀ ਦਾ ਆਪਣਾ ਸੁਆਦ ਹੈ। ਅਸੀਂ ਉਹਨਾਂ ਪੰਜਾਬੀਆਂ ਨੂੰ ਭੀ ਆਪਣੇ ਨਾਲ ਰਲਾ ਕੇ ਚੱਲਣਾ ਹੈ।
ਮੈ ਸਮੇਲਨਾਂ ਦੇ ਹਵਾਲਿਆਂ ਦੀ ਗਲ ਨਹੀਂ ਕਰ ਰਿਹਾ,ਮੈਂ ਹਰ ਰੋਜ ਦੀ ਲਿਖੀ ਤੇ ਬੋਲੀ ਪੰਜਾਬੀ ਦੇ ਅੰਤਰ ਜਾਂ ਫਰਕ ਦੀ ਗਲ ਕਰ ਰਿਹਾਂ ਹਾਂ ।
ਬਾਕੀ ਮੈਂ ਆਪਣੇ ਜਜ਼ਬਾਤ ਸਾਫ਼ ਸਾਫ਼ ਲਿਖ ਰਿਹਾਂ ਹਾਂ ਤੇ ਮੇਰੀ ਕਿਸੇ ਨੂੰ ਗਲਤ ਖ਼ੁਸ਼ੀ ਦੇਕੇ ਚਾਅ ਪਲ਼ੋਸੀ ਕਰਨ ਦੀ ਇੱਛਾ ਨਹੀਂ । ਸੱਚ ਨੂੰ ਫਾਂਸੀ ਦੇਣਾ ਸਾਡਾ ਮੰਤਵ ਬਣ ਚੁੱਕਾ ਹੈ।
ਆਉ ਅਸੀਂ ਪੰਜਾਬੀ ਨੂੰ ਨਿਰੋਲ ਮੂਲ ਦੀ ਪੰਜਾਬੀ ਰੱਖੀਏ । ਮੇਰੀ ਆਪਣੀ ਪੰਜਾਬੀ ਦੀ ਪੜ੍ਹਾਈ ਕੇਵਲ ਅੱਠਵੀਂ ਜਮਾਤ ਤੱਕ ਹੈ। ਪਰ ਮੈੰ ਪੰਜਾਬੀ ਨੂੰ ਕਾਫ਼ੀ ਜਾਣਦਾ ਤੇ ਪਛਾਣਦਾ ਹਾਂ ।
ਹਰ ਪੰਜਾਬੀ ਨੂੰ ਚੜ੍ਹਦੇ ਤੇ ਲਹਿੰਦੇ ਪੰਜਾਬ ਵਿੱਚ ਪੰਜਾਬੀ ਲੇਖਕਾਂ ਦੀਆਂ ਕਿਰਤਾਂ ਜ਼ਰੂਰ ਦੇਖਣੀਆਂ, ਪੜ੍ਹਣੀਆਂ ਤੇ ਖਰੀਦਣੀਆਂ ਚਾਹੀਦੀਆਂ ਹਨ। ਹੋਰ ਫ਼ਜ਼ੂਲ ਖਰਚ ਕਰਨ ਦੀ ਬਜਾਏ, ਆਪਣੀ ਮਾਂ ਬੋਲੀ ਨਾਲ ਪਿਆਰ ਵਧਾਉਣ ਦਾ ਯਤਨ ਕਰੋ!(ਮ.ਸ)
پنجابی بولی نوں بولن جوگا رہن دِیؤ !
مَے اُوہناں بھارتی پنجابی وِدوانا نوں نِہورا دے رِہا ہاں جِہناں نے چُپّ رہِ کے جاں بھاگی بن کے پنجابی ماں بولی دا ستیاناس کِیتا ہے! کِسے نے کَدے اعتراز نہیں کِیتا کہ پنجابی ماں بولی نوں ہندی تے پنجابی دا مِلگوبھا نہ بنائیے! جے کِسے نے اعتراز کِیتا بھی ہووےگا تاں اُوہناں وِدوانا دی سُنی نہیں گئی۔
ایہہ بہُتے پنجابی دے وِدوانا نے پنجابی وِچ ہندی دے سنسکرت شبداں توں گھڑے ہوئے شبداں دی کھُلّھی ورتوں کرکے پنجابی ماں بولی دا ستّ بھنگ کِیتا ہے۔
ایہہ اُردو تے انگریزی وانگ پنجابی دے تکنیکی شبد اَصل مُول دی بولی دے کیوں نہیں ورت
سکدے؟
مَے کِسے دے پکھّپات دا شکار نہیں ہاں سگوں جو مَے پنجابی دی نِرول پوِتّرتا دا ذِکر کر رِہاں ہاں، اِس بارے ایہناں وِدوانا نوں تے آپ سبھّ نوں آواز اُٹھاؤنی چاہیدی ہے۔
اج پنجابی دیاں رِسالیاں وِچّ ہر پنکتی وِچّ سنسکرت توں گھڑے لفظ ورتے جا رِہے ہَن۔ پٹیالے یونیورسٹی وِچّ میڈیکل اکّھراں لئی نویں شبد گھڑے گئے ہَن تے گھڑے جا رِہے ہَن۔
پنجابی وِچّ لِکھیاں تکنیکی کتاباں دی شبداولی بہُت مُشکل تے ہندی/ سنسکرت توں لئے اکّھراں نال بھرپُور ہے۔ مَے بہُت چنگی ترانہ سنسکرت تے ہندی نوں جاندا ہاں تے مَے سارے وید تے سِمرتیاں سنسکرت وِچّ پڑھیاں ہَن۔ اج دی ہندی تاں ہندی بولن والے بھی نہیں سمّجھ سکدے۔
ساڈی پنجابی بولی دا لیہندے پنجاب دی پنجابی نال بھی سنبندھ ہے۔ اج اوہ ساڈی لِکھی ہوئی پنجابی نوں سمّجھن توں اسمرتھ ہَن۔ پوٹھوہاری تے مُلتانی پنجابی دا اپنا سواد ہے۔ اسیں اُوہناں پنجابیاں نوں بھی اپنے نال رلا کے چلّنا ہے۔
مَے سمیلناں دے حوالیاں دی گل نہیں کر رِہا،میں ہر روز دی لِکھی تے بولی پنجابی دے اَن٘تر جاں فرق دی گل کر رِہاں ہاں ۔
باقی میں اپنے جذبات صاف صاف لِکھ رِہاں ہاں تے میری کِسے نوں غلط خوشی دیکے چاء پلوسی کرن دی اِچّھا نہیں ۔ سچ نوں پھانسی دینا ساڈا منتوَ بن چُکّا ہے۔
آؤ اسیں پنجابی نوں نِرول مُول دی پنجابی رکھّیئے ۔ میری اپنی پنجابی دی پڑھائی کیوَل اٹھّویں جماعت تکّ ہے۔ پر میں پنجابی نوں کافی جاندا تے پچھاندا ہاں ۔
ہر پنجابی نوں چڑھدے تے لیہندے پنجاب وِچّ پنجابی لیکھکاں دِیاں کِرتاں ضروُر دیکھنِیاں، پڑھنیاں تے خریدنیاں چاہیدیاں ہَن۔ ہور فضُول خرچ کرن دی بجائے، اپنی ماں بولی نال پیار ودھاؤن دا یَتن کرو!(م.س)�