S. KIRPAL SINGH JI ARTIST
ਪੰਜਾਬ ਅਤੇ ਸਿਖ ਜਗਤ ਦੇ ਮਾੜੇ ਭਾਗੀਂ 26 ਅਪਰੈਲ,1990 ਨੂੰ,ਇਕ ਸੜਕ ਹਾਦਸੇ
ਵਿਚ,ਗੁਰਦਵਾਰਾ ਪਰਿਵਾਰ ਵਿਛੋੜਾ ਸਾਹਿਬ ਲਾਗੇ ਅਪਣੇ ਪਰਿਵਾਰ ਸਿੱਖ ਜਗਤ ਅਤੇ ਪੰਜਾਬ ਤੋਂ ਵਿਛੜ ਗ਼ਏ ਸਨ
S Kirpal Singh Artist ,the founder artist of central Sikh Museum,Golden Temple ,Amritsar,left us on April26,1990,in an road accident,near Gurdwara Privar Vichhoda Sahib,Distt Ropar
ਸਰਦਾਰ ਕਿਰਪਾਲ ਸਿੰਘ ਆਰਟਿਸਟ ਬਾਰੇ,ਸ. ਹਰਭਜਨ ਸਿੰਘ ਹੁੰਦਲ ਆਖਦੇ ਹਨ……ਕਦੇ ਕਦਾਈਂ ਅੰਮ੍ਰਿਤਸਰ ਜਾਣ ਦਾ ਮੌਕਾ ਮਿਲਦਾ ਤਾਂ ਸਿੱਖ ਅਜਾਇਬ-ਘਰ ਵੱਲ ਆਪ-ਮੁਹਾਰੇ ਪੈਰ ਮੁੜ ਪੈਂ । ਬਾਬਾ ਫ਼ਰੀਦ ਕਾਂ ਨਾਲ ਗੱਲਾਂ ਕਰਦਾ ਜਾਪਦਾ ।
ਮਨੀ ਸਿੰਘ ਜੱਲਾਦ ਨੂੰ ਬੰਦ-ਬੰਦ ਕੱਟਣ ਲਈ ਸਮਝਾ ਰਿਹਾ ਹੁੰਦਾ। ਚਲਦੀ ਚਰਖੜੀ ਸਿੰਘ ਸੂਰਮਿਆਂਦੇ ਮਾਸ
ਦਾ ਤੂੰਬਾ ਤੂੰਬਾ ਉਡਾ ਰਹੀ ਹੁੰਦੀ ਤੇ ਗੁਰੂ ਅਰਜਨ ਦੇਵ ਤੱਤੀ ਤਵੀ ਤੇ ਅਡੋਲ ਬੌਠੇ ਵਿਖਾਈ ਦੇੰਦੇ।ਭਾਈ ਤਾਰੂ ਸਿੰਘ ਦੀ ਖੋਪਰੀ ਲਹਿ ਰਹੀ ਹੁੰਦੀ। ਕਦੇ ਘੋੜਿਆਂ ਦੇ ਸੁੰਮਾਂ ਦੀ ਟਾਪ ਸੁਣਾਈ ਦੇਣ ਲਗਦੀ।ਇੰਝ ਲਗਦਾ ਜਿਵੇਂ
ਪੰਜਾਬ ਦੇ ਇਤਿਹਾਸ ਨੂੰ ਜੀਭ ਲੱਗ ਗਈ ਹੋਵੇ। ਇਨ੍ਹਾਂ ਚਿਤਰਾਂ ਦਾ ਚਿਤੇਰਾ ਸੀ ਕਿਰਪਾਲ ਸਿੰਘ। ਕਦੇ ਤੁਰਿਆ
ਜਾਂਦਾ ਨਜ਼ਰੀਂ ਪੈਂਦਾ ਤਾ ਲੋਕ ਆਖਦੇ, ਉਹ ਵੇਖੋ ਕਿਰਪਾਲ ਸਿੰਘ ਚਿਤਰਕਾਰ ਜਾਂਦਾ ਹੈ, ਕਾਲਾ ਲਿਬਾਸ ਪਾਈ।
ਸ.ਕਿਰਪਾਲ ਸਿੰਘ ਜੀ ਆਰਟਿਸਟ,ਪੰਜਾਬ ਦੇ ਇਕ ਮਹਾਨ ਕਲਾਕਾਰ ਸਨ ਜਿਨ੍ਹਾਂ ਨੇ ਸਿਖ ਇਤਿਹਾਸ ਨੂੰ ਕੈਨਵਸ ਉਪਰ ਰੂਪਮਾਨ ਕਰਕੇ,ਸਦਾ ਵਾਸਤੇ,ਸਿਖ ਸਮਾਜ ਅਤੇ ਕਲਾ ਦੀ ਦੁਨੀਆ ਵਿਚ ਵਿਲੱਖਣ ਸਥਾਨ ਬਣਾਇਆ ।
ਉਨ੍ਹਾਂ ਨੇ ਜਿਤਨਾ ਮਹਾਨ ਕਾਰਜ ਨੇਪਰੇ ਚਾੜ੍ਹਿਆ,ਉਸ ਹਿਸਾਬ ਨਾਲ ਉਨ੍ਹਾਂ ਦੀ ਸਦੀਵੀ ਯਾਦ ਵਿਚ ਅਜੇ ਤੀਕ ਕੌਮ ਅਤੇ
ਜਿਤਨਾ ਮਹਾਨ ਕਾਰਜ ਨੇਪਰੇ ਚਾੜ੍ਹਿਆ,ਉਸ ਹਿਸਾਬ ਨਾਲ ਉਨ੍ਹਾਂ ਦੀ ਸਦੀਵੀ ਯਾਦ ਵਿਚ ਅਜੇ ਤੀਕ ਕੌਮ ਅਤੇ ਸਰਕਾਰਾਂ ਨੇ ਕੋਈ ਯਾਦਗਾਰੀ ਮਿਊਜ਼ੀਅਮ ਇਤਿਆਦਿ,ਚੰਡੀਗੜ੍ਹ ਜਾਂ ਹੋਰ ਕਿਸੇ ਉਚਿਤ ਸਥਾਨ ਤੇ ਸਥਾਪਿਤ ਕਰਨ ਵਿਚ ਰੁਚੀ ਨਹੀਂ ਵਿਖਾਈ.
ਅਜ ਉਨ੍ਹਾੰ ਦੀ ਬਰਸੀ ਮੌਕੇ ਹੱਥ ਜੋੜ ਬ੍ਨੇਤੀ ਹੈ ਕਿ ਇਸ ਕਾਰਜ ਨੂੰ ਪੰਥਿਕ ਪਾਰਲਿਆਮੈਂਟ( ਸ਼੍ਰੋਮਣੀ ਗੁਰੁਦਵਾਰਾ ਪ੍ਰਬੰਧਕ ਕਮੇਟੀ,ਪੰਜਾਬ ਸਰਕਾਰ ਜੋਕਿ ਮਹਾਨ ਸਿਖ ਪਿਛੋਕੜ ਵਾਲੇ,ਮਹਾਰਾਜਾ ਅਮਰਿੰਦਰ ਸਿੰਘ ਹੁਰਾਂ ਦੀ ਰਹਨੁਮਾਈ ਵਿਚ ਚਲ ਰਹੀ ਹੈ,ਸਿਖ ਸਮਾਜ ਨਾਲ ਵਿਚਰਕੇ,ਨੇਪਰੇ ਚਾੜ੍ਹਣ ਦਾ ਉਪਰਾਲਾ ਕਰਦੇ ਹੋਏ ਉਸ ਮਹਾਨ ਕਲਾਕਾਰ ਨੂੰ ਸ਼ਰਧਾ ਦੇ ਫੁਲ ਅਰਪਿਤ ਕਰਨ ਦਾ ਯਤਨ ਕਰੇ
ਫੀਰੋਜ਼ਪੁਰ ਜ਼ਿਲੇ ਦੇ ਨਿਕੇ ਜਿਹੇ ਪਿੰਡ -ਵਾੜਾ ਚੈਨ ਸਿੰਘ ਵਾਲਾ,ਆਪ ਦਾ ਜਨਮ,10ਦਸੰਬਰ,1923 ਨੂੰ, ਸਰਦਾਰ ਭਗਤ ਸਿੰਘ ਅਤੇ ਮਾਤਾ ਹਰ ਕੌਰ ਦੇ ਘਰ ਹੋਇਆ. ਆਪਣੇ ਮਾਤਾ ਪਿਤਾ ਦੀ ਪਵਿਤਰ ਯਾਦ ਨੂੰ,
ਚੇਤੇ ਰੱਖਣ ਲਈ,ਉਹਨਾਂ ਨੇ ਆਪਣੇ ਘਰ ਦ ਨਾਂ -ਹਰ ਭਗਤ ਵਿਲਾ ਰਖਿਆ ਸੀ.
ਅੱਜ ਤੋਂ ਲਗਭਗ 40 ਸਾਲ ਪਹਿਲਾ 1956 ਵਿਚ ਸ਼੍ਰੋਮਣੀ ਗੁਰੁਦਵਾਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵਿਚ
ਬਤੌਰ ਚਿੱਤਰਕਾਰ ਨਿਯੁਕਤ ਹੋਣ ਦੇ ਨਾਲ ਨਾਲ ਕਲਾ-ਖੇਤਰ ਵਿਚ ਉਨਹਾਂ ਨੇ ਪ੍ਰਵੇਸ਼ ਕਰਕੇ ਅਜਿਹਾ ਕੰਮ ਆਰੰਭ ਕੀਤਾ ਜੋ ਮਗਰੋਂ ਸੱਚੀਂ ਮੁਚੀ ਯਾਦਗਾਰੀ ਹੋ ਨਿਬੜਆ।ਲਗਭਗ ਛੇ ਸਾਲਾਂ ਦੇ ਸਮੇਂ ਦੌਰਾਨ ਸਿੱਖ ਇਤਿਹਾਸ ਦੇ ਚੋਣਵੇਂ ਸੰਘਰਸ਼ ਮਈ ਸਾਕਿਆਂ ਨੂੰ ਚਿਤਰਾਂ ਵਿਚ ਉਲੀਕਿਆ ਜੋ ਕੇਂਦਰੀ ਸਿੱਖ ਅਜਾਇਬ-ਘਰ ਸ਼੍ਰੀ ਦਰਬਾਰ ਸਾਹਿਬ ਦਾ ਮੁਢ ਬਣੇ।
ਸੰਘਰਸ਼ਮਈ ਸਿਖ ਇਤਿਹਾਸ ਨੂੰ ਲਗਭਗ ਚਾਰ ਸੌ (੪੦੦) ਮੌਲਿਕ ਚਿਤਰਾਂ ਵਿਚ ਪੇਸ਼ ਕਰਕੇ ਇਸ ਵਿਲੱਖਣ ਚਿਤਰਕਾਰ ਨੇ ਪੰਜਾਬ ਦੇ ਇਤਿਹਾਸਿਕ ਤੇ ਸਭਿਆਚਾਰਕ ਖੇਤਰ ਵਿਚ ਜੋ ਯੋਗਦਾਨ ਪਾਇਆ ਹੈ ਉਹ ਆਪਣੇਆਪ ਵਿਚ ਇਕ ਇਤਿਹਾਸਕ ਅਤੇ ਵਿਲੱਖਣ ਘਟਨਾ ਹੈ.ਸਾਹਿਤ ਤੇ ਕਲਾ ਦੇ ਖੇਤਰ ਵਿਚ ਮੌਜੂਦਾ ਆਪੋਧਾਪੀ ਦੇ ਇਸ ਦੌਰ ਵਿਚ ਇਸ ਚਿਤਰਕਾਰ ਨੇ ਜਿਸ ਅਕੀਦਤ ਅਤੇ ਨਿਸ਼ਚੇ ਨਾਲ ਸਿਖ ਸਿਧਾਂਤ ਅਤੇ ਇਤਿਹਾਸ ਦੀ ਪੇਸ਼ਕਾਰੀ ਚਿਤਰਕਲਾ ਦੇ ਮਾਧਿਅਮ ਰਾਹੀਂ ਕੀਤੀ,ਉਸਦੀ ਮਿਸਾਲ ਵਿਰਲੀ ਹੀ ਮਿਲਦੀ ਹੈ
ਆਪ ਵਿਚ ਇਕ ਇਤਿਹਾਸਕ ਅਤੇ ਵਿਲੱਖਣ ਘਟਨਾ ਹੈ.
ਇਥੇ ਇਹ ਜ਼ਿਕਰ ਕਰਨਾ ਵੀ ਕੁਥਾਵਂ ਨਹੀ ਹੋਵੇਗਾ ਕਿ ਮਹਾਨ ਕਲਾਕਾਰ ਸ. ਸੋਭਾ ਸਿੰਘ ਹੁਰਾਂ ਦੀ ਯਾਦ
ਵਿਚ ਹਿਮਾਚਲ ਸਰਕਾਰ ਨੇ, ਉੁਨ੍ਹਾਂ ਦੀ ਰਹਾਇਸ਼,ਪਾਲਮਪੁਰ ਲਾਗੇ,ਅੰਦਰੇਟੇ ਵਿਖੇ,ਇਕ ਬਹੁਤ ਹੀ ਸੁਹਾਵਣੀ ਆਰਟ ਗੈਲਰੀ,ਅਨੇਕਾਂ ਸਾਲ ਪਹਿਲਾਂ ਸਥਾਪਿਤ ਕਰਵਾ ਰਖੀ ਹੈ ਜੋ ਬਖੂਬੀ ਚਲ ਰਹੀ ਹੈ